ਲਾਹੌਰ ਵਿਚ ਭਗਤ ਸਿੰਘ ਦੇ ਕਾਲਜ ਨੂੰ ਮੁੜ ਉਸਾਰਨ ਦੀ ਮੁਹਿੰਮ
Friday, 05 February 2010
ਇਸਲਾਮਾਬਾਦ/ਬਿਊਰੋ ਨਿਊਜ਼
ਪਾਕਿਸਤਾਨ ਵਿਚ ਸ਼ਹੀਦ ਭਗਤ ਸਿੰਘ ਦੇ ਕਾਲਜ ਦੀ ਮੁੜ ਉਸਾਰੀ ਅਤੇ ਇਸ ਦਾ ਉਹਨਾਂ ਦੇ ਨਾਂ 'ਤੇ ਨਾਂ ਰੱਖਣ ਦੀ ਮੁਹਿੰਮ ਚਲਾਈ ਜਾ ਰਹੀ ਹੈ। ਬ੍ਰੈਡਲੇ ਹਾਲ ਕਿਸੇ ਵੇਲੇ ਲਾਹੌਰ ਦੀ ਇਕ ਮੋਹਰੀ ਵਿਦਿਅਕ ਸੰਸਥਾ ਸੀ ਜਿਸ ਵਿਚ ਭਗਤ ਸਿੰਘ ਨੇ ਪੜ੍ਹਾਈ ਕੀਤੀ ਸੀ। ਅੱਜ ਕੱਲ੍ਹ ਇਹ ਖੰਡਰ ਦਾ ਰੂਪ ਧਾਰਨ ਕਰ ਚੁੱਕੀ ਹੈ, ਪਰ ਇਸ ਨੂੰ ਨਵਾਂ ਰੂਪ ਦੇਣ ਦੇ ਯਤਨ ਵੀ ਜਾਰੀ ਹਨ। ਇਹ ਮੁਹਿੰਮ ਲਾਹੌਰ ਵਿਚ ਇੰਸਟੀਚਿਊਟ ਫਾਰ ਸੈਕੂਲਰ ਸਟੱਡੀਜ਼ ਦੀ ਮੁਖੀ ਸਈਦਾ ਦੀਪ ਚਲਾ ਰਹੇ ਹਨ। ਦੀਪ ਦਾ ਨਿਸ਼ਾਨਾ ਹੈ ਇਸ ਵਿਦਿਅਕ ਸੰਸਥਾ ਦੀ 1947 ਤੋਂ ਪਹਿਲਾਂ ਵਾਲੀ ਸ਼ਾਨ ਬਹਾਲ ਹੋਵੇ ਅਤੇ ਇੱਥੇ ਸਕੂਲ ਸਥਾਪਤ ਕਰਕੇ ਇੱਥੇ ਸੁਤੰਤਰਤਾ ਸੰਗਰਾਮ ਬਾਰੇ ਇਕ ਅਜਾਇਬ ਘਰ ਕਾਇਮ ਕੀਤਾ ਜਾਵੇ ਅਤੇ
ਇਸ ਦਾ ਕੇਂਦਰ ਬਿੰਦੂ ਭਗਤ ਸਿੰਘ ਨੂੰ ਬਣਾਇਆ ਜਾਵੇ।
ਸੰਸਥਾ ਦਾ ਨਾਂ ਬਦਲਣ ਤੋਂ ਇਲਾਵਾ ਉਹ ਇਹ ਵੀ ਚਾਹੁੰਦੇ ਹਨ ਕਿ ਸ਼ਾਦਮਨ ਚੌਕ, ਜਿੱਥੇ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੂੰ ਫਾਂਸੀ ਦਿੱਤੀ ਗਈ ਸੀ, ਦਾ ਨਾਂ ਵੀ ਉਹਨਾਂ ਦੇ ਨਾਂ 'ਤੇ ਰੱਖਿਆ ਜਾਵੇ। ਉਹਨਾਂ ਇਸ ਸਬੰਧੀ ਕਈ ਅਰਜ਼ੀਆਂ ਅਧਿਕਾਰੀਆਂ ਨੂੰ ਭੇਜੀਆਂ ਹਨ। 23 ਮਾਰਚ 1931 ਨੂੰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਅੰਗਰੇਜ਼ ਸਾਸ਼ਕਾਂ ਨੇ ਫਾਂਸੀ ਦਿੱਤੀ ਸੀ।
ਲਾਹੌਰ ਦੇ ਡੀ ਐਸ ਪੀ ਜੇਪੀ ਸਾਂਡਰਸ ਦੇ ਕਤਲ ਕੇਸ ਦੇ ਮੁਕੱਦਮੇ ਵਿਚ ਮੁਹੰਮਦ ਅਲੀ ਜਿਨਾਹ, ਜੋ ਬਾਅਦ ਵਿਚ ਪਾਕਿਸਤਾਨ ਦੇ ਬਾਨੀ ਅਖਵਾਏ, ਨੇ 1929 ਵਿਚ ਭਾਰਤੀ ਕੇਂਦਰੀ ਅਸੈਂਬਲੀ ਵਿਚ ਕ੍ਰਾਂਤੀਕਾਰੀਆਂ ਦੇ ਹੱਕ ਵਿਚ ਜ਼ੋਰਦਾਰ ਆਵਾਜ਼ ਉਠਾਈ ਸੀ।
कोई टिप्पणी नहीं:
एक टिप्पणी भेजें