बुधवार, 24 मार्च 2010

23 ਮਾਰਚ ਨੂੰ ਸ਼ਹੀਦੀ ਦਿਵਸ 'ਤੇ ਵਿਸ਼ੇਸ਼:

ਅਜਿਹੀਆਂ ਟਿੱਪਣੀਆਂ ਸਨ ਭਗਤ ਸਿੰਘ ਦੀ ਫ਼ਾਂਸੀ 'ਤੇ...

23 ਮਾਰਚ ਨੂੰ ਸ਼ਹੀਦੀ ਦਿਵਸ 'ਤੇ ਵਿਸ਼ੇਸ਼



ਬ੍ਰਿਟਿਸ਼ ਹਕੂਮਤ ਨੇ ਜਦੋਂ ਸ਼ਹੀਦ-ਏ-ਆਜਮ ਭਗਤ ਸਿੰਘ ਨੂੰ ਫ਼ਾਂਸੀ ਦੇ ਫਾਹੇ 'ਤੇ ਲਟਕਾਇਆ ਤਾਂ ਪੂਰੇ ਦੇਸ਼ ਵਿੱਚ ਆਜ਼ਾਦੀ ਹਾਸਿਲ ਕਰਨ ਦੀ ਖਵਾਹਿਸ਼ ਹੋਰ ਵੀ ਭੜਕ ਗਈ। 23 ਮਾਰਚ 1931 ਦੀ ਇਸ ਘਟਨਾ ਦੀ ਗੂੰਜ ਦੇਸ਼ ਹੀ ਨਹੀਂ, ਬਲਕਿ ਪੂਰੀ ਦੁਨੀਆ ਵਿੱਚ ਸੁਣਾਈ ਦਿੱਤੀ। ਤਤਕਾਲੀਨ ਭਾਰਤੀ ਨੇਤਾਵਾਂ ਅਤੇ ਦੇਸ਼ ਵਿਦੇਸ਼ ਦੇ ਅਖ਼ਬਾਰਾਂ ਨੇ ਗੋਰੀ ਹਕੂਮਤ ਦੇ ਇਸ ਅਨਿਆਂਪੂਰਨ ਫੈਸਲੇ ਦੇ ਖਿਲਾਫ ਜਬਰਸਤ ਪ੍ਰਤੀਕਿਰਿਆ ਵਿਅਕਤ ਕੀਤੀ।



ਬਿਪਿਨ ਚੰਦਰ ਦੁਆਰਾ ਲਿਖੀ ਗਈ ਭਗਤ ਸਿੰਘ ਦੀ ਆਤਮਕਥਾ 'ਮੈਂ ਨਾਸਤਿਕ ਕਿਉਂ ਹੂੰ?' ਵਿੱਚ ਇਸ ਘਟਨਾ 'ਤੇ ਤੱਤਕਾਲੀਨ ਨੇਤਾਵਾਂ ਅਤੇ ਅਖ਼ਬਾਰਾਂ ਦੁਆਰਾ ਵਿਅਕਤ ਕੀਤੀ ਗਈਆਂ ਤਿੱਖੀਆਂ ਟਿੱਪਣੀਆਂ ਸਿਲਸਿਲੇਵਾਰ ਢੰਗ ਨਾਲ ਦਰਜ ਹਨ।



ਗੋਰੀ ਹਕੂਮਤ ਨੇ ਜਨ ਵਿਦਰੋਹ ਦੇ ਡਰ ਨਾਲ ਲਾਹੌਰ ਸਾਜਿਸ (ਸੈਂਡਰਸ ਹੱਤਿਆਕਾਂਡ) ਵਿੱਚ ਰਾਜਗੁਰੂ, ਸੁਖਦੇਵ ਅਤੇ ਭਗਤ ਸਿੰਘ ਨੂੰ ਫ਼ਾਂਸੀ ਲਈ ਨਿਰਧਾਰਿਤ ਤਾਰੀਖ 24 ਮਾਰਚ ਤੋਂ ਇੱਕ ਦਿਨ ਪਹਿਲਾਂ ਮਤਲਬ 23 ਮਾਰਚ ਨੂੰ ਹੀ ਫ਼ਾਂਸੀ 'ਤੇ ਚੜ੍ਹਾ ਦਿੱਤਾ ਸੀ।



ਅੰਗਰੇਜ਼ਾਂ ਦੇ ਇਸ ਫੈਸਲੇ 'ਤੇ ਸੁਭਾਸ਼ਚੰਦਰ ਬੋਸ ਨੇ ਕਿਹਾ 'ਇਹ ਕਾਫ਼ੀ ਦੁਖੀ ਅਤੇ ਹੈਰਾਨੀ ਵਾਲੀ ਘਟਨਾ ਹੈ ਕਿ ਭਗਤ ਸਿੰਘ ਅਤੇ ਉਸਦੇ ਸਾਥੀਆਂ ਨੂੰ ਸਮੇਂ ਤੋਂ ਇੱਕ ਦਿਨ ਪਹਿਲਾਂ ਹੀ ਫਾਂਸੀ ਦੇ ਦਿੱਤੀ ਗਈ। 24 ਮਾਰਚ ਨੂੰ ਜਦੋਂ ਅਸੀਂ ਕਲਕੱਤਾ ਤੋਂ ਕਰਾਚੀ ਜਾ ਰਹੇ ਸੀ ਤਾਂ ਸਾਨੂੰ ਇਹ ਦੁੱਖ ਭਰੀ ਖ਼ਬਰ ਮਿਲੀ। ਭਗਤ ਸਿੰਘ ਨੌਜਵਾਨਾਂ ਵਿੱਚ ਨਵੀਂ ਜਾਗਰੂਕਤਾ ਦਾ ਪ੍ਰਤੀਕ ਬਣ ਗਿਆ ਹੈ।'



ਮਹਾਤਮਾ ਗਾਂਧੀ ਨੇ ਆਪਣੀ ਅਹਿੰਸਾ ਦੀ ਵਿਚਾਰਧਾਰਾ ਦੇ ਅਨੁਸਾਰ ਇਸ ਘਟਨਾ 'ਤੇ ਕਿਹਾ 'ਮੈਂ ਭਗਤ ਸਿੰਘ ਨੂੰ ਕਈ ਵਾਰ ਲਾਹੌਰ ਵਿੱਚ ਇੱਕ ਵਿਦਿਆਰਥੀ ਦੇ ਰੂਪ ਵਿੱਚ ਦੇਖਿਆ। ਮੈਂ ਭਗਤ ਸਿੰਘ ਦੀਆਂ ਵਿਸ਼ੇਸ਼ਤਾਵਾਂ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦਾ। ਭਗਤ ਸਿੰਘ ਦੀ ਦੇਸ਼ਭਗਤੀ ਅਤੇ ਭਾਰਤ ਲਈ ਉਸਦਾ ਪ੍ਰੇਮ ਅਨਮੋਲ ਹੈ, ਪਰ ਇਸ ਨੌਜਵਾਨ ਨੇ ਆਪਣੀ ਅਸਧਾਰਨ ਹਿੰਮਤ ਦਾ ਦੁਰ-ਉਪਯੋਗ ਕੀਤਾ। ਮੈਂ ਭਗਤ ਅਤੇ ਉਸਦੇ ਸਾਥੀ ਦੇਸ਼ਭਗਤਾਂ ਨੂੰ ਪੂਰਾ ਸਨਮਾਨ ਦਿੰਦਾ ਹਾਂ, ਪਰ ਦੇਸ਼ ਦੇ ਨੌਜਵਾਨਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਇਸ ਉਦਾਹਰਣ 'ਤੇ ਨਾ ਚੱਲਣ।'



ਗਾਂਧੀ ਜੀ ਦੀ ਟਿੱਪਣੀ ਬਾਰੇ ਭਗਤ ਸਿੰਘ ਦੇ ਭਤੀਜੇ ਬਾਬਰ ਸਿੰਘ ਸੰਧੂ ਦੇ ਪੁੱਤਰ ਯਾਦਵਿੰਦਰ ਸਿੰਘ ਨੇ ਕਿਹਾ ਕਿ ਰਾਸ਼ਟਰਪਿਤਾ ਨੂੰ ਅਜਿਹੀ ਟਿੱਪਣੀ ਨਹੀਂ ਕਰਨੀ ਚਾਹੀਦੀ ਸੀ। ਇਹ ਟਿੱਪਣੀ ਇੱਕ ਤਰ੍ਹਾਂ ਨਾਲ ਕ੍ਰਾਂਤੀਕਾਰੀਆਂ ਦੇ ਯੋਗਦਾਨ ਨੂੰ ਨਕਾਰਨ ਵਾਲੀ ਸੀ।



ਸ਼ਹੀਦ-ਏ-ਆਜਮ ਦੇ ਬਲੀਦਾਰ 'ਤੇ ਪੰਡਿਤ ਜਵਾਹਰ ਲਾਲ ਨਹਿਰੂ ਨੇ ਕਿਹਾ 'ਅਸੀਂ ਭਗਤ ਸਿੰਘ ਨੂੰ ਨਹੀਂ ਬਚਾ ਸਕੇ, ਜੋ ਸਾਨੂੰ ਸਭ ਨੂੰ ਪਿਆਰਾ ਸੀ। ਉਸਦੀ ਹਿੰਮਤ ਅਤੇ ਬਲੀਦਾਨ ਭਾਰਤ ਦੇ ਨੌਜਵਾਨਾਂ ਲਈ ਪ੍ਰੇਰਣਾ ਦਾ ਸ੍ਰੋਤ ਹੈ।'



ਉਸ ਸਮੇਂ ਦੇ ਅਖ਼ਬਾਰਾਂ ਨੇ ਵੀ ਭਗਤ ਸਿੰਘ ਨੂੰ ਫ਼ਾਂਸੀ ਦਿੱਤੇ ਜਾਣ ਦੀ ਘਟਨਾ 'ਤੇ ਅੰਗਰੇਜ਼ਾਂ ਦੇ ਖਿਲਾਫ ਬਹੁਤ ਜਹਿਰ ਉਗਲਿਆ।



ਅੰਗਰੇਜ਼ੀ ਅਖ਼ਬਾਰ 'ਦ ਪੀਪੁਲ' ਨੇ ਲਿਖਿਆ 'ਭਗਤ ਸਿੰਘ ਇੱਕ ਕਹਾਵਤ ਬਣ ਗਿਆ ਹੈ। ਦੇਸ਼ ਦੇ ਸਭ ਤੋਂ ਚੰਗੇ ਫੁੱਲ ਦੇ ਚਲੇ ਜਾਣ ਨਾਲ ਹਰ ਕੋਈ ਦੁਖੀ ਹੈ। ਹਾਲਾਂਕਿ ਭਗਤ ਸਿੰਘ ਹੁਣ ਨਹੀਂ ਰਿਹਾ, ਪਰ ਹਰ ਥਾਂ ਕ੍ਰਾਂਤੀ ਅਮਰ ਰਹੇ ਅਤੇ ਭਗਤ ਸਿੰਘ ਅਮਰ ਰਹੇ, ਵਰਗੇ ਨਾਰੇ ਹੁਣ ਵੀ ਸੁਣਾਈ ਦਿੰਦੇ ਹਨ।'



ਉਰਦੂ ਦੇ 'ਰਿਆਸਤ' ਅਖ਼ਬਾਰ ਨੇ ਲਿਖਿਆ 'ਪੂਰੇ ਦੇਸ਼ ਦੇ ਦਿਲ ਵਿੱਚ ਹਰ ਸਮੇਂ ਭਗਤ ਸਿੰਘ ਦੀ ਮੌਤ ਦਾ ਦਰਦ ਰਹੇਗਾ।'



ਉਰਦੂ ਅਖ਼ਬਾਰ 'ਵਤਨ' ਨੇ ਲਿਖਿਆ 'ਭਗਤ ਸਿੰਘ ਨੂੰ ਫ਼ਾਂਸੀ ਦਿੱਤੇ ਜਾਣ ਨਾਲ ਸ਼ਾਂਤੀ ਦੀਆਂ ਕੋਸ਼ਿਸ਼ਾਂ ਨੂੰ ਗਹਿਰਾ ਧੱਕਾ ਲੱਗਿਆ ਹੈ।'



ਉਰਦੂ ਅਖ਼ਬਾਰ 'ਮਿਲਾਪ' ਨੇ ਲਿਖਿਆ 'ਨੌਕਰਸ਼ਾਹੀ ਦਾ ਇਹ ਕਦਮ ਕਿਸੇ ਵੀ ਤਰ੍ਹਾਂ ਨਾਲ ਚੰਗਾ ਸਾਬਿਤ ਨਹੀਂ ਹੋਵੇਗਾ। ਹਕੂਮਤ ਵਿੱਚ ਬੈਠੇ ਲੋਕਾਂ ਨੂੰ ਸੋਚਣਾ ਚਾਹੀਦਾ ਸੀ ਕਿ ਇਹਨਾਂ ਨੌਜਵਾਨਾਂ ਵਿੱਚ ਅਜਿਹਾ ਕੁਝ ਖਾਸ ਤਾਂ ਸੀ, ਜਿਸਦੇ ਕਾਰਨ ਪੇਸ਼ਾਵਰ ਤੋਂ ਬੰਬਈ ਅਤੇ ਕਸ਼ਮੀਰ ਤੋਂ ਲੈ ਕੇ ਕੰਨਿਆਕੁਮਾਰੀ ਤੱਕ ਦੇ ਲੋਕ ਇਹਨਾਂ ਕ੍ਰਾਂਤੀਕਾਰੀਆਂ ਦੇ ਪੱਖ ਵਿੱਚ ਉੱਠ ਖੜ੍ਹੇ ਹੋਏ

कोई टिप्पणी नहीं: